
DURDASHA TV
ਸਾਬਕਾ ਭਗੌੜੇ ਅਤੇ ਅਖੌਤੀ ਫੁੱਫੜ ਹਰਮੀਤ ਸਿੰਘ ਪਠਾਣ ਮਾਜਰਾ ਦੀਆਂ ਮੁਸੀਬਤਾਂ ਟਲਣ ਦਾ ਨਾਂ ਨਹੀਂ ਲੈ ਰਹੀਆਂ। ਪਟਿਆਲਾ ਪੁਲਿਸ ਨੇ ਨਿਰੰਤਰ ਪਠਾਣ ਮਾਜਰਾ ਦੀ ਸੇਵਾ ਵਿੱਚ ਮੁਸਤੈਦ ਰਹਿੰਦੇ ਹੋਏ ਉਸ ਦੀ ਦੂਜੀ ਨੌਜਵਾਨ ਪਤਨੀ ਗੁਰਪ੍ਰੀਤ ਕੌਰ ਵੱਲੋਂ ਦਿੱਤੀ ਗਈ ਸ਼ਿਕਾਇਤ ਦੀ ਮੁਕੰਮਲ ਜਾਂਚ ਕਰਦੇ ਹੋਏ, ਅਜਿਹੇ ਦਸਤਾਵੇਜੀ ਤੱਥ ਪ੍ਰਾਪਤ ਕੀਤੇ ਹਨ ਜਿਨਾਂ ਦੇ ਆਧਾਰ ਤੇ ਹਰਮੀਤ ਸਿੰਘ ਪਠਾਣ ਮਾਜਰਾ ਦੇ ਵਿਰੁੱਧ ਪਹਿਲਾਂ ਤੋਂ ਹੀ ਦਰਜ ਐਫ ਆਈ ਆਰ ਨੰਬਰ 173 ਮਿਤੀ ਇਕ ਅਕਤੂਬਰ 2025 ਵਾਲੇ ਮੁਕਦਮੇ ਵਿੱਚ ਜੁਰਮ ਵਿੱਚ ਵਾਧਾ ਕਰਦੇ ਹੋਏ ਧਾਰਾ 494 ਅਤੇ ਧਾਰਾ 495 ਆਈਪੀਸੀ ਠੋਕ ਦਿੱਤੀ ਹੈ। ਇਸ ਸਬੰਧ ਵਿੱਚ ਜਾਂਚ ਅਧਿਕਾਰੀ ਨੇ ਚਾਲੂ ਖਾਸ ਰਿਪੋਰਟ ਤਿਆਰ ਕਰਕੇ ਇਲਾਕਾ ਮਜਿਸਟਰੇਟ ਅਤੇ ਅਫਸਰਾਂ ਨੂੰ ਵੀ ਭੇਜ ਦਿੱਤੀ ਹੈ। ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਵਿਰੁੱਧ ਇਸ ਸਬੰਧੀ ਹੈਡ ਕਾਂਸਟੇਬਲ ਤਾਰਾ ਚੰਦ ਨੇ ਰਿਪੋਰਟ ਛਾਪ ਕੇ ਪਠਾਨ ਮਾਜਰਾ ਦੀ ਸੰਕਟ ਗ੍ਰਸਤ ਕੁੰਡਲੀ ਵਿੱਚ ਹੋਰ ਵੀ ਪਰੇਸ਼ਾਨੀ ਦਾ ਵਾਧਾ ਕਰ ਦਿੱਤਾ ਹੈ। ਚੇਤੇ ਰਹੇ ਕਿ ਇਸ ਮੁਕਦਮੇ ਵਿੱਚ ਪਠਾਣ ਮਾਜਰਾ ਦੇ ਵਿਰੁੱਧ ਬਲਾਤਕਾਰ ਕੀਤੇ ਜਾਣ, ਠੱਗੀਠੋਰੀ, ਬੇਈਮਾਨੀ ਕੀਤੇ ਜਾਣ ਅਤੇ ਧਮਕੀਆਂ ਦੇਣ ਸਬੰਧੀ ਵੱਖ-ਵੱਖ ਗੰਭੀਰ ਧਾਰਾਵਾਂ ਪਹਿਲਾਂ ਹੀ ਦਰਜ ਹਨ ਅਤੇ ਹਰਮੀਤ ਸਿੰਘ ਪਠਾਣ ਮਾਜਰਾ ਬਠਿੰਡੇ ਦੀ ਠੰਡੀ ਜੇਲ ਵਿੱਚ ਜਮਾ ਕਰ ਦਿੱਤੇ ਗਏ ਹਨ। ਦੇਸ਼ ਵਾਸੀਆਂ ਨੂੰ ਦੱਸ ਦੇਣਾ ਜਰੂਰੀ ਹੈ ਕਿ, “ਜਿੱਥੇ ਚੱਲੇਂਗਾ ਚੱਲੂਂਗੀ ਨਾਲ ਤੇਰੇ,ਟਿਕਟਾਂ ਦੋ ਲੈ ਲਵੀ” ਗਾਣੇ ਦੀ ਤਰਜ ਉੱਤੇ ਪਠਾਣ ਮਾਜਰਾ ਵਿਰੁੱਧ ਸ਼ਿਕਾਇਤ ਕਰਨ ਵਾਲੀ ਧਰਮਪਤਨੀ ਬੀਬੀ ਨੇ ਕਮਰ ਕਸ ਲਈ ਹੈ ਅਤੇ ਉਸ ਵੱਲੋਂ ਪਠਾਨ ਮਾਜਰਾ ਨੂੰ ਕਾਨੂੰਨੀ ਰਗੜਾ ਚਾੜ੍ਹਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਪਠਾਨ ਮਾਜਰਾ ਫਿਲਮੀ ਸਟਾਇਲ ਵਿੱਚ 4 ਟੈਰਾਂ ਵਾਲੀ ਘੋੜੀ ਤੇ ਫਰਾਰ ਹੋ ਗਿਆ ਸੀ, ਪਰ 6 ਮਹੀਨੇ ਦੀ ਕਸਰਤ ਤੋਂ ਬਾਅਦ ਸੀ ਆਈ ਏ ਸਟਾਫ਼ ਦੇ ਇੰਚਾਰਜ ਪ੍ਰਦੀਪ ਸਿੰਘ ਬਾਜਵਾ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਪਠਾਨ ਮਾਜਰਾ ਸਾਹਿਬ ਨੂੰ ਉਸ ਵੇਲੇ ਮਧ ਪ੍ਰਦੇਸ਼ ਦੇ ਗਵਾਲੀਅਰ ਦੇ ਇੱਕ ਹੋਟਲ ਵਿਚੋਂ ਗ੍ਰਿਫਤਾਰ ਕਰ ਲਿਆ, ਜਦੋਂ ਜਨਾਬ ਹਰਮੀਤ ਸਿੰਘ ਪ੍ਰੇਸ਼ਾਨਮਾਜਰਾ ਲੰਬੀ ਮੂਹਰੀ ਵਾਲਾ ਕੱਛਾ ਪਾ ਕੇ ਫਰਾਰੀ ਦਾ ਮਜਾ ਲੈਂਦੇ ਹੋਏ ਆਰਾਮ ਕਰ ਰਹੇ ਸਨ ।
ਟਮਾਟਰ ਖਾਨ ਦੇ ਲਾਭ

ਟਮਾਟਰ ਜੋ ਕਿ ਖਾਣੇ ਦੇ ਸੁਆਦ ਨੂੰ ਤਾਂ ਵਧਾਉਂਦੇ ਹਨ, ਉੱਥੇ ਹੀ ਇਹ ਸਾਡੀ ਸਿਹਤ ਦੇ ਲਈ ਕਾਫੀ ਫਾਇਦੇਮੰਦ ਹਨ। ਟਮਾਟਰ ਦੀ ਵਰਤੋਂ ਖਾਣਾ ਬਨਾਉਣ ਦੇ ਲਈ ਕੀਤੀ ਜਾਂਦੀ ਹੈ । ਇਸ ਵਿੱਚ ਫਲ ਤੇ ਸਬਜ਼ੀ ਦੋਹਾਂ ਦੇ ਗੁਣ ਹੁੰਦੇ ਹਨ। ਟਮਾਟਰ ਨੂੰ ਸਬਜ਼ੀ ਬਣਾਉਣ ਤੋਂ ਲੈ ਕੇ ਸੂਪ, ਚਟਣੀ ਅਤੇ ਇੱਥੋਂ ਤੱਕ ਕਿ ਬਿਊਟੀ ਪ੍ਰੋਡਕਟਸ ਦੇ ਰੂਪ ’ਚ ਵੀ ਵਰਤਿਆ ਜਾਂਦਾ ਹੈ । ਟਮਾਟਰ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਰਾਹਤ ਦਵਾਉਂਦਾ ਹੈ।
ਗਠੀਏ ਦੀ ਸਮੱਸਿਆ ਨੂੰ ਕਰੇ ਦੂਰ
ਜ਼ਿਆਤਰ ਬਜ਼ੁਰਗ ਗਠੀਏ ਦੇ ਰੋਗ ਤੋਂ ਪੀੜਤ ਹੁੰਦੇ ਹਨ। ਅਜਿਹੇ ਵਿੱਚ ਉਹ ਇਸ ਨੂੰ ਠੀਕ ਕਰਨ ਲਈ ਹਜ਼ਾਰਾਂ ਰੁਪਏ ਖ਼ਰਚ ਕੇ ਇਲਾਜ ਕਰਵਾਉਂਦੇ ਹਨ, ਪਰ ਇਸ ਰੋਗ ਤੋਂ ਰਾਹਤ ਪਾਉਣ ਦੇ ਲਈ ਟਮਾਟਰ ਦੀ ਵਰਤੋਂ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ । ਹਰ ਰੋਜ਼ ਟਮਾਟਰ ਦੇ ਸੂਪ ’ਚ ਅਜਵਾਈਨ ਮਿਲਾ ਕੇ ਪੀਣ ਨਾਲ ਗਠੀਏ ਦੇ ਦਰਦ ਤੋਂ ਆਰਾਮ ਮਿਲਦਾ ਹੈ।
ਕਬਜ਼ ਦੀ ਸਮੱਸਿਆ
ਜ਼ਿਆਦਾਤਰ ਲੋਕ ਕਬਜ਼ ਵਰਗੀ ਬਿਮਾਰੀ ਤੋਂ ਪੀੜਤ ਹੁੰਦੇ ਹਨ। ਟਮਾਟਰ ਦੇ ਸੇਵਨ ਨਾਲ ਕਬਜ਼ ਦੀ ਪਰੇਸ਼ਾਨੀ ਵੀ ਠੀਕ ਹੋ ਜਾਂਦੀ ਹੈ । ਟਮਾਟਰ ਨੂੰ ਕਾਲੀ ਮਿਰਚ ਦੇ ਨਾਲ ਸੇਵਨ ਕਰਨ ਦੇ ਨਾਲ ਕਬਜ਼ ਦੂਰ ਹੁੰਦੀ ਹੈ।











Leave a Reply